• +1 604 300 7799
  • aaravdrivingschool@gmail.com

ਨੋਲਜ਼ ਟੈਸਟ ਬਾਰੇ ਜਾਣਕਾਰੀ

ਕਲਾਸ 5/7: ਉਥੇ 50 ਬਹੁ-ਚੋਣ ਵਾਲੇ ਪ੍ਰਸ਼ਨ ਹੋਣਗੇ ਅਤੇ ਤੁਹਾਨੂੰ ਇਨ੍ਹਾਂ ਵਿੱਚੋਂ 40 ਪ੍ਰਸ਼ਨਾਂ ਦਾ ਸਹੀ ਜਵਾਬ ਦੇਣਾ ਹੋਵੇਗਾ ਮਤਲਬ ਕਿ ਪਾਸ ਪ੍ਰਤੀਸ਼ਤਤਾ ਦਰ 80% ਪ੍ਰਤੀਸ਼ਤ ਹੈ। ਯਾਦ ਰੱਖੋ ਕਿ ਜਦੋਂ ਤੁਸੀਂ 11 ਪ੍ਰਸ਼ਨਾਂ ਦਾ ਜਵਾਬ ਗ਼ਲਤ ਦੇ ਦਿੱਤਾ ਤਾਂ ਤੁਹਾਡੀ ਪ੍ਰੀਖਿਆ ਆਪਣੇ ਆਪ ਬੰਦ ਹੋ ਜਾਵੇਗੀ ।

ਕਲਾਸ 6/8: ਉਥੇ 40 ਬਹੁ-ਚੋਣ ਵਾਲੇ ਪ੍ਰਸ਼ਨ ਹੋਣਗੇ ਅਤੇ ਤੁਹਾਨੂੰ ਇਨ੍ਹਾਂ ਵਿੱਚੋਂ 32 ਪ੍ਰਸ਼ਨਾਂ ਦਾ ਸਹੀ ਜਵਾਬ ਦੇਣਾ ਹੋਵੇਗਾ ਮਤਲਬ ਕਿ ਪਾਸ ਪ੍ਰਤੀਸ਼ਤਤਾ ਦਰ 80% ਪ੍ਰਤੀਸ਼ਤ ਹੈ। ਯਾਦ ਰੱਖੋ ਕਿ ਜਦੋਂ ਤੁਸੀਂ 9 ਪ੍ਰਸ਼ਨਾਂ ਦਾ ਜਵਾਬ ਗ਼ਲਤ ਦੇ ਦਿੱਤਾ ਤਾਂ ਤੁਹਾਡੀ ਪ੍ਰੀਖਿਆ ਆਪਣੇ ਆਪ ਬੰਦ ਹੋ ਜਾਵੇਗੀ ।

ਕਲਾਸ 1,2,3,4 ਅਤੇ ਹਾਉਸ ਟਰੇਲਰ : ਉਥੇ 35 ਬਹੁ-ਚੋਣ ਵਾਲੇ ਪ੍ਰਸ਼ਨ ਹੋਣਗੇ ਅਤੇ ਤੁਹਾਨੂੰ ਇਨ੍ਹਾਂ ਵਿੱਚੋਂ 28 ਪ੍ਰਸ਼ਨਾਂ ਦਾ ਸਹੀ ਜਵਾਬ ਦੇਣਾ ਹੋਵੇਗਾ ਮਤਲਬ ਕਿ ਪਾਸ ਪ੍ਰਤੀਸ਼ਤਤਾ ਦਰ 80% ਪ੍ਰਤੀਸ਼ਤ ਹੈ। ਯਾਦ ਰੱਖੋ ਕਿ ਜਦੋਂ ਤੁਸੀਂ 8 ਪ੍ਰਸ਼ਨਾਂ ਦਾ ਜਵਾਬ ਗ਼ਲਤ ਦੇ ਦਿੱਤਾ ਤਾਂ ਤੁਹਾਡੀ ਪ੍ਰੀਖਿਆ ਆਪਣੇ ਆਪ ਬੰਦ ਹੋ ਜਾਵੇਗੀ ।

ਏਅਰ ਬਰੇਕ : ਥੇ 25 ਬਹੁ-ਚੋਣ ਵਾਲੇ ਪ੍ਰਸ਼ਨ ਹੋਣਗੇ ਅਤੇ ਤੁਹਾਨੂੰ ਇਨ੍ਹਾਂ ਵਿੱਚੋਂ 20 ਪ੍ਰਸ਼ਨਾਂ ਦਾ ਸਹੀ ਜਵਾਬ ਦੇਣਾ ਹੋਵੇਗਾ ਮਤਲਬ ਕਿ ਪਾਸ ਪ੍ਰਤੀਸ਼ਤਤਾ ਦਰ 80% ਪ੍ਰਤੀਸ਼ਤ ਹੈ। ਯਾਦ ਰੱਖੋ ਕਿ ਜਦੋਂ ਤੁਸੀਂ 6 ਪ੍ਰਸ਼ਨਾਂ ਦਾ ਜਵਾਬ ਗ਼ਲਤ ਦੇ ਦਿੱਤਾ ਤਾਂ ਤੁਹਾਡੀ ਪ੍ਰੀਖਿਆ ਆਪਣੇ ਆਪ ਬੰਦ ਹੋ ਜਾਵੇਗੀ । ਅਤੇ ਇਸਤੋਂ ਪਹਿਲਾਂ ਕਿ ਤੁਸੀਂ ਏਅਰ ਬਰੇਕ ਨੋਲੇਜ਼ ਟੈਸਟ ਲਈ ਜਾਓ, ਇਹ ਯਕੀਨੀ ਬਣਾਉ ਕਿ ਤੁਸੀਂ ਆਈ ਸੀ ਬੀ ਸੀ ਪ੍ਰਵਾਨਤ ਏਅਰ ਬਰੇਕ ਕੋਰਸ ਪੂਰਾ ਕਰ ਲਿਆ ਹੈ। ਇਸ ਕੋਰਸ ਦੇ ਬਿਨਾਂ ਤੁਸੀਂ ਏਅਰ ਬਰੇਕ ਨੋਲੇਜ਼ ਟੈਸਟ ਨਹੀਂ ਦੇ ਸਕਦੇ ।

ਮਹੱਤਵਪੂਰਣ ਜਾਣਕਾਰੀ : ਜੇ ਤੁਸੀਂ ਕਿਸੇ ਸਵਾਲ 'ਤੇ ਫਸ ਜਾਂਦੇ ਹੋ ਤਾਂ ਇਹ ਯਕੀਨੀ ਬਣਾਓ ਕਿ ਤੁਸੀਂ' ਛੱਡੋ 'ਬਟਨ (ਸਕਿੱਪ ਬਟਨ) ਦੀ ਵਰਤੋਂ ਕਰੋ ਤੇ ਫਿਰ ਇਹ ਪ੍ਰਸ਼ਨ ਅਖੀਰ ਤੇ ਚਲਾ ਜਾਵੇਗਾ । ਪਰ ਤੁਸੀਂ ਹਰ ਪ੍ਰਸ਼ਨ ਨੂੰ ਸਿਰਫ਼ ਦੋ ਵਾਰ ਹੀ ਛੱਡ ਸਕਦੇ ਹੋ ਅਤੇ ਤੀਜੀ ਵਾਰ ਤੁਹਾਨੂੰ ਇਸ ਦਾ ਜਵਾਬ ਦੇਣਾ ਹੀ ਪਵੇਗਾ ਕਿਉਂਕਿ ਤੀਜੀ ਵਾਰ ਤੇ 'ਛੱਡੋ' ਬਟਨ ਨਹੀਂ ਦਿਖੇਗਾ ।

ਜੇ ਤੁਸੀਂ ਫੇਲ ਹੋ ਗਏ ਤਾਂ: ਜੇ ਤੁਸੀਂ ਆਪਣੇ ਨੋਲੇਜ਼ ਟੈਸਟ ਵਿਚ ਅਸਫਲ ਰਹੇ ਹੋ ਤਾਂ ਇਸ ਨੂੰ ਦੁਬਾਰਾ ਦੇਣ ਲਈ ਉਡੀਕ ਦੇ ਸਮੇਂ ਹੇਠ ਦਿੱਤੇ ਹਨ:
ਸਾਰੇ ਨੋਲੇਜ਼ ਟੈਸਟ, ਪ੍ਰੀ-ਟਰਿੱਪ ਅਤੇ ਮੋਟਰਸਾਈਕਲ ਸਕਿਲ ਟੈਸਟ : ਪਹਿਲਾਂ ਫੇਲ 7 ਦਿਨ, ਦੂਜਾ ਫੇਲ 7 ਦਿਨ, ਤੀਸਰਾ ਜਾਂ ਜ਼ਿਆਦਾ 7 ਦਿਨ